ਮੇਹਰ ਚੰਦ ਪੋਲੀਟੈਕਨਿਕ ਵਿਖੇ ਦੱਸਵੀਂ ਤੋਂ ਬਾਅਦ ਦਾਖਲੇ ਆਰੰਭ – ਲੱਖਾਂ ਰੁਪਏ ਦੀ ਮਿਲੇਗੀ ਸਕਾਲਰਸ਼ਿਪ
ਉੱਤਰ ਭਾਰਤ ਵਿੱਚ ਕਈ ਵਾਰ ਚੁਣੇ ਗਏ ਸਭ ਤੋਂ ਉਤਮ ਪੋਲੀਟੈਕਨਿਕ, ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਵਿਦਿਆਰਥੀਆਂ ਲਈ ਦੱਸਵੀਂ ਤੋਂ ਬਾਅਦ ਸਾਲ 2021-22 ਲਈ ਤਿੰਨ ਸਾਲ ਦੇ ਡਿਪਲੋਮੇ ਲਈ ਦਾਖਲੇ ਆਰੰਭ ਕਰ ਦਿੱਤੇ ਗਏ ਹਨ।
ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਾਪਿਆ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਕਾਂਉਸਲੰਿਗ ਸੈਲ ਦਾ ਗਠਨ ਕੀਤਾ ਗਿਆ ਹੈ, ਜੋ ਦੱਸਵੀਂ ਤੋਂ ਬਾਅਦ ਡਿਪਲੋਮਾ ਕਰਨ ਦੀ ਚਾਹਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਹੁਨਰ ਦੇ ਹਿਸਾਬ ਨਾਲ ਟਰੇਡ ਚੁਣਨ ਲਈ ਸਹਾਇਤ ਕਰੇਗਾ।
ਉਹਨਾਂ ਨੇ ਇਹ ਵੀ ਕਿਹਾ ਕਿ ਗਰੀਬ, ਹੋਸ਼ਿਆਰ, ਲੋੜਵੰਧ ਤੇ ਸਿੰਗਲ ਪੇਰੈਂਟਸ ਦੇ ਬੱਚੇ ਨੂੰ ਫੀਸ ਵਿੱਚ ਵਿਸ਼ੇਸ਼ ਰਿਆਇਤ ਦਿੱਤੀ ਜਾਵੇਗੀ। ਇਸ ਸਾਲ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ।ਜਿੰਨ੍ਹਾਂ ਟਰੇਡਾਂ ਵਿੱਚ ਸੀਟਾਂ ਘੱਟ ਹਨ, ਉਹਨਾਂ ਵਿੱਚ “ਪਹਿਲਾ ਆਉ ਪਹਿਲਾ ਪਾੳ” ਨੀਤੀ ਅਧੀਨ ਦਾਖਲਾ ਕੀਤਾ ਜਾਵੇਗਾ।
ਕਾਲਜ ਵਿੱਚ ਵਿਦਿਅਕ ਤੌਰ ਤੇ ਪਛੜਨ ਵਾਲੇ ਵਿਦਿਆਰਥੀਆਂ ਲਈ ਸਪੈਸ਼ਲ ਕੋਚਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਤਕਨੀਕੀ ਤੌਰ ਤੇ ਸਕਸ਼ਮ ਬਣਾਉਣ ਲਈ,ਅਤਿਰਿਕਤ ਸੱਕਿਲ ਅਤੇ ਹੁਨਰ ਪ੍ਰਦਾਨ ਕਰਨ ਲਈ ਤਿੰਨ ਜਾਂ ਛੇ ਮਹੀਨੇ ਦੇ ਕਈ ਕੋਰਸ ਵੀ ਚਲਾਏ ਗਏ ਹਨ ਤਾਂ ਜੋ ਵਿਦਿਆਰਥੀ ਡਿਪਲੋਮੇ ਦੀ ਪੜਾਈ ਦੇ ਨਾਲ ਨਾਲ ਆਪਣੇ ਪਸੰਦੀਦਾ ਖੇਤਰ ਵਿੱਚ ਵਧੀਆ ਤਕਨੀਕੀ ਮਾਹਰ ਵੀ ਬਣ ਸਕਣ।
ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ 98729-28010,98786-01197 ਤੇ 81465-13963 ਤੇ ਸੰਪਰਕ ਕਰ ਸਕਦੇ ਹਨ।