Skip to content
Swami Santanand Ji Visits Meher Chand Polytechnic: Swami Shantanand ji said that this prestigious institute at Jalandhar is making a significant contribution in the field of technology for the students in the modern age, it is also spreading human values among the students.
ਸਵਾਮੀ ਸਾਂਤਾਨੰਦ ਜੀ ਨੇ ਕੀਤਾ ਮੇਹਰ ਚੰਦ ਪੋਲੀਟੈਕਨਿਕ ਦਾ ਦੌਰਾ
ਸਵਾਮੀ ਸ਼ਾਂਤਾਨੰਦ ਜੀ ਨੇ ਕਿਹਾ ਕਿ ਜਲੰਧਰ ਵਿਖੇ ਡੀ.ਏ.ਵੀ. ਦੀ ਇਹ ਵਕਾਰੀ ਸੰਸਥਾ ਆਧੁਨਿਕ ਯੁਗ ਵਿੱਚ ਵਿਦਆਰਥੀਆਂ ਲਈ ਜਿਥੇ ਤਕਨੀਕੀ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੀ ਹੈ, ਉਥੇ ਮਾਨਵੀ ਕਦਰਾਂ ਕੀਮਤਾਂ ਦਾ ਪ੍ਰਸਾਰ ਵੀ ਵਿਦਆਰਥੀਆਂ ਵਿੱਚ ਕਰ ਰਹੀ ਹੈ।
JALANDHAR (TECHNO REPORTER): ਉਦਾਸੀਨ ਆਸ਼ਰਮ ਜਲੰਧਰ ਦੇ ਮੁਖ ਸੰਚਾਲਕ ਅਤੇ ਜਲੰਧਰ ਅਤੇ ਫਗਵਾੜਾ ਵਿਖੇ ਸਫਲਤਾ ਪੂਰਵਕ ਚੱਲ ਰਹੇ ਪ੍ਰਸਿੱਧ ਸਕੂੁਲ ਸਵਾਮੀ ਸੰਤ ਦਾਸ ਦੇ ਸਰਪ੍ਰਸਤ ਸਵਾਮੀ ਸ਼ਾਂਤਾਨੰਦ ਜੀ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ ਅਤੇ ਨਵੀਂ ਸਥਾਪਤ ਹੋਈ ਆਰਟ ਗੈਲਰੀ ਦਾ ਉਦਘਾਟਨ ਕੀਤਾ।
ਉਹਨਾਂ ਦੇ ਨਾਲ ਉਹਨਾਂ ਦੇ ਸ਼ਿਸ਼ ਸਵਾਮੀ ਦਿਿਵਅਨੰਦ ਜੀ ਵੀ ਸਨ।ਉਹਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ। ਸਵਾਮੀ ਸ਼ਾਂਤਾਨੰਦ ਜੀ ਕਾਲਜ ਦੀਆਂ ਤਕਨੀਕੀ ਸਿੱਖਿਆ ਨਾਲ ਜੁੜੀਆਂ ਉਤਕ੍ਰਿਸ਼ਟ ਲੈਬਾਂ ਅਤੇ ਹੋਰ ਇਨਫਰਾਸਟਕਚਰ ਦੇਖ ਕੇ ਬਹੁਤ ਖੁਸ਼ ਹੋਏ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਉਹਨਾਂ ਨੂੰ ਲਾਈਬਰੇਰੀ, ਕੈਡ ਲੈਬ, ਸੀ.ਡੀ.ਟੀ.ਪੀ. ਸੈਂਟਰ,ਸੈਮੀਨਾਰ ਹਾਲ, ਕਾਨਫਰੰਸ ਰੂਮ, ਮਹਾਤਮਾ ਆਨੰਦ ਸਵਾਮੀ ਆਡੀਟੋਰੀਅਮ ਅਤੇ ਵੱਖਰੇ ਵੱਖਰੇ ਵਿਭਾਗ ਵਿੱਚ ਲੈ ਕੇ ਗਏ, ਜਿਥੇ ਮੁੱਖੀ ਵਿਭਾਗ ਅਤੇ ਫਕੈਲਟੀ ਵਲੋਂ ਉਹਨਾਂ ਦਾ ਜੋਰਦਾਰ ਸਆਗਤ ਕੀਤਾ ਗਿਆ।
ਸਵਾਮੀ ਜੀ ਨੇ ਆਡੀਟੋਰੀਅਮ ਵਿਖੇੇ ਨਵੀਂ ਸਥਾਪਤ ਆਰਟ ਗੈਲਰੀ ਦਾ ਉਦਘਾਟਨ ਕੀਤਾ ਅਤੇ ਇੱਕ ਵਿਿਦਆਰਥੀ ਅਰਜੁਨ ਸ਼ਰਮਾ ਨੂੰ ਸਨਮਾਨਿਤ ਕੀਤਾ, ਜੋ ਕਿ ਕਾਲਜ ਤੋਂ ਡਿਪਲੋਮੇ ਉਪਰੰਤ ਡਿਗਰੀ ਕਰਨ ਤੋਂ ਬਾਅਦ ਪਹਿਲੀ ਅਟੈਂਮਪਟ ਵਿੱਚ ਹੀ ਵਕਾਰੀ ਇੰਡੀਅਨ ਇੰਜੀਨੀਅਰਿੰਗ ਸਰਵਿਸਜ਼ ਦਾ ਪੇਪਰ ਪਾਸ ਕਰ ਗਿਆ। ਛੇਤੀ ਹੀ ਉਸ ਦੀ ਪੋਸਟਿੰਗ ਹੋ ਰਹੀ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਮੱੁਖੀ ਵਿਭਾਗਾਂ ਨੇ ਸਵਾਮੀ ਜੀ ਨੂੰ ਇੱਕ ਧਾਰਮਿਕ ਪੁਸਤਕ ਭੇਂਟ ਕੀਤੀ।
ਸਵਾਮੀ ਜੀ ਨੇ ਬੋਲਦਿਆ ਕਿਹਾ ਕਿ “ਉਹ ਕਾਲਜ ਦੀ ਤਰੱਕੀ ਦੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਇਸ ਗੱਲ ਦੀ ਵੀ ਤੱਸਲੀ ਹੈ ਕਿ ਜਲੰਧਰ ਵਿਖੇ ਡੀ.ਏ.ਵੀ. ਦੀ ਇਹ ਵਕਾਰੀ ਸੰਸਥਾ ਆਧੁਨਿਕ ਯੁਗ ਵਿੱਚ ਵਿਦਆਰਥੀਆਂ ਲਈ ਜਿਥੇ ਤਕਨੀਕੀ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੀ ਹੈ, ਉਥੇ ਮਾਨਵੀ ਕਦਰਾਂ ਕੀਮਤਾਂ ਦਾ ਪ੍ਰਸਾਰ ਵੀ ਵਿਦਆਰਥੀਆਂ ਵਿੱਚ ਕਰ ਰਹੀ ਹੈ।”
ਸਵਾਮੀ ਸ਼ਾਂਤਾਨੰਦ ਜੀ ਨੇ ਕਿਹਾ ਕਿ ਉਹ ਗਰੀਬ ਅਤੇ ਲੋੜਵੰਦ ਵਿਿਦਆਰਥੀਆਂ ਲਈ ਮੇਹਰ ਚੰਦ ਪੋਲੀਟੈਕਨਿਕ ਵਿਖੇ ਸਕਾਲਰਸ਼ਿਪ ਸ਼ੁਰੂ ਕਰਨਗੇ।
ਸਵਾਮੀ ਸਾਂਤਾਨੰਦ ਜੀ ਨੇ ਕੀਤਾ ਮੇਹਰ ਚੰਦ ਪੋਲੀਟੈਕਨਿਕ ਦਾ ਦੌਰਾ: ਪ੍ਰਿੰਸੀਪਲ ਡਾ. ਜਗਰੂਪ ਸਿੰਘ : ਸਵਾਮੀ ਸ਼ਾਂਤਾਨੰਦ ਜੀ ਨੇ ਕਿਹਾ ਕਿਜਲੰਧਰ ਵਿਖੇ ਡੀ.ਏ.ਵੀ. ਦੀ ਇਹ ਵਕਾਰੀ ਸੰਸਥਾ ਆਧੁਨਿਕ ਯੁਗ ਵਿੱਚ ਵਿਦਆਰਥੀਆਂ ਲਈ ਜਿਥੇ ਤਕਨੀਕੀ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੀ ਹੈ, ਉਥੇ ਮਾਨਵੀ ਕਦਰਾਂ ਕੀਮਤਾਂ ਦਾ ਪ੍ਰਸਾਰ ਵੀ ਵਿਦਆਰਥੀਆਂ ਵਿੱਚ ਕਰ ਰਹੀ ਹੈ।
Post navigation
error: Content is protected !!