SONDHARA
ALTERNATE MEDICINE
ਆਖਿਰ ਸੋਨਧਾਰਾ ਆ ਗਈ । ਇਕ ਵਿਕਲਪਕ ਇਲਾਜ ਪ੍ਰਣਾਲੀ ।
Alternate Medicine.
ਬਹੁਤ ਬਹੁਤ ਧੰਨਵਾਦ ਆਪਣੇ ਨਿਘੇ ਮਿੱਤਰ ਹਰੀਸ਼ ਜੀ ਦਾ ਜਿਨ੍ਹਾਂ ਨੇ ਇਸ ਕਿਤਾਬ ਦੇ ਪਰੂਫ ਵੀ ਪੜੇ, ਸੁਝਾਅ ਵੀ ਦਿੱਤੇ ਅਤੇ ਇਕ ਚੁਣੌਤੀ ਭਰਪੂਰ ਬਣਤਰ ਨਾਲ ਲਬਰੇਜ਼ ਇਸ ਪੁਸਤਕ ਨੂੰ ਛਾਪਣ ਦਾ ਬੀੜਾ ਚੁੱਕਿਆ ਤੇ ਰੂਹ ਨਾਲ ਅੰਤ ਤੱਕ ਜੁੜੇ ਰਹੇ । ਧੰਨਵਾਦ ਮੁਕੇਸ਼ ਜੀ ਦਾ ਜਿਨ੍ਹਾਂ ਇਸਦਾ ਖੂਬਸੂਰਤ ਸਰਵਰਕ ਬਣਾਇਆ । ਸ਼ੁਕਰੀਆ ਆਪਣੇ ਸਮੂਹ ਪਰਿਵਾਰ, ਸਨੇਹੀਆਂ ਅਤੇ ਮਿੱਤਰਾਂ ਦਾ ਜਿਨ੍ਹਾਂ ਨੇ ਇਸ ਕਿਤਾਬ ਨੂੰ ਮੁਕੰਮਲ ਕਰਨ ਲਈ ਪ੍ਰੇਰਿਆ ਤੇ ਅਪਣਾ ਪੂਰਾ ਸਾਥ ਦਿੱਤਾ ।
ਮੇਰੇ ਇਕ ਮਿੱਤਰ ਨੇ ਇਹ ਵੀ ਕਿਹਾ, ਜੋ ਇਸ ਕਿਤਾਬ ਦਾ ਇਕ ਪਾਤਰ ਵੀ ਹੈ- ਜਿਥੋਂ ਤਕ ਸਿਹਤ ਸੰਭਾਲ ਸਬੰਧੀ ਤੇਰਾ ਨਜ਼ਰੀਆ ਹੈ, ਮੈਂ ਦਾਦ ਦਿੰਦਾਂ ਹਾਂ ਪਰ ਇਸ ਪੁਸਤਕ ਵਿਚਲੀ ਬੋਲਡ ਅਤੇ ਲਾਊਡ ਪਹੁੰਚ ਨੂੰ ਪੰਜਾਬ ਦੇ ਲੋਕ ਕਦੇ ਸਵੀਕਾਰ ਨਹੀਂ ਕਰਨਗੇ ।ਖੈਰ..ਉਸ ਨਾਲ ਮੇਰੀ ਨੋਕ ਝੋਕ ਚਲਦੀ ਰਹਿੰਦੀ ਹੈ । ਮੈਂ ਇਸ ਪੁਸਤਕ ਲਈ ਪੂਰੇ ਦੋ ਸਾਲ ਰਿਸਰਚ ਕੀਤੀ ਹੈ । ਇਸ ਪੁਸਤਕ ਨੂੰ ਛਾਪਿਆ ਹੈ- ਈਗਲ ਪ੍ਰਕਾਸ਼ਨ ਜਲੰਧਰ ਨੇ ।
ਪ੍ਰਾਪਤੀ ਦਾ ਸਥਾਨ ਹੈ – Central Mills Compound, Old Railway Road Jalandhar
Phone: 0181- 4150954, 2230954, 92160- 42571. ਮੁਲ ਭਾਵੇਂ 300 ਰੁਪਏ ਹੈ,
ਪਰ ਹਰੀਸ਼ ਜੀ ਦੇ ਕਹਿਣ ਮੁਤਾਬਕ, ਆਪਾਂ ਲੋਕਾਂ ਨੂੰ ਸਿਹਤ ਸੰਭਾਲ ਪ੍ਤੀ ਜਾਗਰੂਕ ਕਰਨਾ ਹੈ, ਉਹਨਾਂ ਲਈ ਕੀਮਤ ਹੋਵੇਗੀ- 160 ਰੁਪਏ । ਉਹਨਾਂ ਇਹ ਵੀ ਕਿਹਾ ਕਿ ਜਲਦ ਹੀ ਅਸੀਂ ਇਸਦਾ ਹਿੰਦੀ ਅਨੁਵਾਦ ਵੀ ਰਿਲੀਜ਼ ਕਰਾਂਗੇ ।
ਲੋਕਾਂ ਦੀ ਕਚਹਿਰੀ ਵਿੱਚ ਸੋਨਧਾਰਾ ਹਾਜ਼ਰ ਹੈ- ਪੱਥਰ, ਵੱਟੇ, ਰੋੜੇ, ਬੇਰ, ਫੁੱਲ ਸਭ ਸਵੀਕਾਰ ਹੈ ।
AUTHORED BY:-
DR. JAGROOP SINGH
PRINCIPAL MEHR CHAND POLYTECHNIC COLLEGE
JALANDHAR
TO READ THE COMPLETE BOOK CLICK THE LINK BELOW